ਸਤ ਕਾਵਿ-ਸੰਗ੍ਰਹਿਆਂ ਤੇ ਵਾਰਤਕ ਦੀਆਂ ਚਾਰ ਕਿਤਾਬਾਂ ਦੇ ਲੇਖਕ ਅਮਰਜੀਤ ਚੰਦਨ (ਜਨਮ 1946, ਨੈਰੋਬੀ, ਕੀਨੀਆ) ਦੀਆਂ ਕਵਿਤਾਵਾਂ ਦੁਨੀਆ ਭਰ ਵਿਚ ਛਪੀਆਂ ਹਨ। ਇਨ੍ਹਾਂ ਨੇ ਭਾਰਤੀ ਤੇ ਵਿਸ਼ਵ ਕਾਵਿ ਤੇ ਗਲਪ ਦੀਆਂ ਤੀਹ ਤੋਂ ਵਧ ਕਿਤਾਬਾਂ ਦਾ ਪੰਜਾਬੀ ਚ ਸੰਪਾਦਨ ਤੇ ਅਨੁਵਾਦ ਕੀਤਾ ਹੈ। ਇਹ ਸੰਨ 1980 ਤੋਂ ਲੰਦਨ ਰਹਿੰਦੇ ਹਨ।