Product-Banner

Nahin | ਨਹੀਂ

399.00

CATEGORY
FORMAT
Poetry
Hardcover
PUBLISHED
TRIM SIZE
2021
129 mm × 198 mm
ISBN
PAGES
978-93-84109-71-4
160 pages
-
+
Categories: ,

India

Swami Antar Nirav

ਜੰਮੂ ਕਸ਼ਮੀਰ ਦੇ ਜ਼ਿਲੇ ਪੁੰਣਛ ਦਾ ਜੰਮਪਲ ਸਵਾਮੀ ਅੰਤਰ ਨੀਰਵ ਪੰਜਾਬੀ ਕਵਿਤਾ ਦੇ ਹਵਾਲੇ ਨਾਲ਼ ਕਹਿੰਦਾ ਕਹਾਉਂਦਾ ਨਾਂਅ ਹੈ। ਉਹਨੂੰ ਕਵਿਤਾ ਨਾਲ਼ ਰਹਿਣਾ ਆਉਂਦਾ ਹੈ; ਉਸਦੀ ਕਵਿਤਾ ਦੀ ਪਲੇਠੀ ਕਿਤਾਬ, ਕੁਝ ਬਾਕੀ ਹੈ, ਕਿਰਤ ਪਬਲੀਕੇਸ਼ਨਜ਼ ਨੇ 2019 ਵਿਚ ਛਾਪੀ ਸੀ।   ਨਹੀਂ  (ਕੌਪਰ ਕੌਇਨ, 2021) ਉਸਦੀ ਦੂਜੀ ਕਿਤਾਬ ਹੈ।

“ਇਹ ਜਿਉਂਣ ਜੋਗੀ ਕਵਿਤਾ ਹੈ। ਵਾਰ ਵਾਰ ਚਮਤਕਾਰ ਕਰਦੀ ਹੈ। ਇੱਥੇ ਸ਼ਬਦ ਪਿਘਲਦੇ ਹਨ, ਨਵੇਂ ਅਰਥ ਜਨਮਦੇ ਹਨ, ਬੋਲਣੀ ਲਿਖਣੀ ਵਿਚ ਘੁਲ ਜਾਂਦੀ ਹੈ, ਸ਼ਬਦ ਤੋਂ ਸ਼ਬਦ ਦੀ ਲਾਂਘ ਵਿਚ ਯੁੱਗ ਬਦਲਦੇ ਹਨ, ਤੇ ਨਿੱਕੇ ਅਤੇ ਵੱਡੇ ਨੂੰ ਇੱਕੋ ਰਿਸ਼ੀ-ਦ੍ਰਿਸਟੀ ਨਾਲ ਤੱਕਦੇ ਬਿੰਬ-ਬੀਜ ਬ੍ਰਹਮਾਂਡ ਬਣਨ ਵੱਲ ਪੁੰਗਰਦੇ ਹਨ। “ਸਵਾਮੀ ਅੰਤਰ ਨੀਰਵ ਹਰ ਧੁਨਿ, ਹਰ ਪਦ ਉੱਪਰ ਧਿਆਨ ਕਰਦਾ ਹੈ। ਉਸਦੀ ਕਦਰ ਕਰਦਾ ਉਸਨੂੰ ਉਸਦੀ ਥਾਂ ਦਿੰਦਾ ਹੈ। ਇਸ ਦੀਆਂ ਕਵਿਤਾਵਾਂ ਹੀਰਿਆਂ, ਮੋਤੀਆਂ, ਮਣੀਆਂ ਦੇ ਵਸਦੇ ਪਿੰਡ ਹਨ।”

ਰਾਜੇਸ਼ ਸ਼ਰਮਾ, ਪੰਜਾਬੀ ਯੂਨੀਵਰਸਿਟੀ

“ਸਵਾਮੀ ਅੰਤਰ ਨੀਰਵ ਦੀ ਕਵਿਤਾ ਵਿਚੋਂ ਸਿਆੜ ਵਿਚ ਡਿਗਦੇ ਦਾਣਿਆਂ ਦੀ ਆਵਾਜ਼ ਸੁਣਦੀ ਹੈ।”

ਗੁਰਤੇਜ ਕੋਹਾਰਵਾਲਾ

“ਨਿਤ-ਛਿਣ ਵਾਪਰ ਰਹੀ ਅਨੰਤ ਦੀ ਖੇਡ ਵਿਚ ਜੋ ਅਣਡਿੱਠ ਤੇ ਅਣਕਿਹਾ ਹੈ, ਉਹਨੂੰ ਸਵਾਮੀ ਅੰਤਰ ਨੀਰਵ ਨੇ ਅਪਣੀ ਕਵਿਤਾ ਵਿਚ ਸਾੰਭਿਆ ਹੈ। ਇਹਦੀ ਕਵਿਤਾ ਨਿੱਕੀਆਂ-ਨਿਗੂਣੀਯਾੰ ਅਣਡਿੱਠ ਹੋਈਆਂ ਚੀਜ਼ਾਂ ਨੂੰ ਨੀਝ ਲਾ ਕੇ ਦੇਖਣ ਦਾ ਵੱਲ ਸਿਖਾਊਂਦੀ ਹੈ।”

ਯਾਦਵਿੰਦਰ ਸਿੰਘ, ਦਿੱਲੀ ਯੂਨੀਵਰਸਿਟੀ

Description

Swami Antar Nirav

f
1942 Amsterdam Ave NY (212) 862-3680 [email protected]

    Free shipping
    for orders over 50%