Product-Banner

Rizq | ਰਿਜ਼ਕ

399.00

CATEGORY
FORMAT
Poetry
Hardcover
PUBLISHED
TRIM SIZE
2021
129 mm × 198 mm
ISBN
PAGES
978-93-84109-70-7
140 pages
-
+
Categories: ,

Amarjit Chandan

ਸਤ ਕਾਵਿ-ਸੰਗ੍ਰਹਿਆਂ ਤੇ ਵਾਰਤਕ ਦੀਆਂ ਚਾਰ ਕਿਤਾਬਾਂ ਦੇ ਲੇਖਕ ਅਮਰਜੀਤ ਚੰਦਨ (ਜਨਮ 1946, ਨੈਰੋਬੀ, ਕੀਨੀਆ) ਦੀਆਂ ਕਵਿਤਾਵਾਂ ਦੁਨੀਆ ਭਰ ਵਿਚ ਛਪੀਆਂ ਹਨ। ਇਨ੍ਹਾਂ ਨੇ ਭਾਰਤੀ ਤੇ ਵਿਸ਼ਵ ਕਾਵਿ ਤੇ ਗਲਪ ਦੀਆਂ ਤੀਹ ਤੋਂ ਵਧ ਕਿਤਾਬਾਂ ਦਾ ਪੰਜਾਬੀ ਚ ਸੰਪਾਦਨ ਤੇ ਅਨੁਵਾਦ ਕੀਤਾ ਹੈ। ਇਹ ਸੰਨ 1980 ਤੋਂ ਲੰਦਨ ਰਹਿੰਦੇ ਹਨ।

“ਅਮਰਜੀਤ ਚੰਦਨ ਦੀ ਕਵਿਤਾ ਪਾਠਕ ਜਾਂ ਸਰੋਤੇ ਨੂੰ ਅਕਾਲ ਖੰਡ ਵਿਚ ਲੈ ਜਾਂਦੀ ਹੈ. ਸਾਨੂੰ ਚਾਰ ਤਰ੍ਹਾਂ ਦੇ ਸਮੇਂ ਸਥਾਨ ਦੀ ਗੇਝ ਪਈ ਹੋਈ ਹੈ, ਪਰ ਚੰਦਨ ਦੀ ਕਵਿਤਾ ਵਿਚ ਸਮੇਂ ਦੇ ਅਨੇਕ ਆਯਾਮ ਨੇ. ਇਹਦੀ ਹਰ ਕਵਿਤਾ ਅਪਣਾ ਰਾਹ ਆਪ ਬਣਾ ਕੇ ਚਲਦੀ ਹੈ; ਜਿਹਦੀ ਅਪਣੀ ਹੀ ਸੂਰਤ ਹੁੰਦੀ ਹੈ.”

ਜੌਨ ਬਰਜਰ

“ਅਮਰਜੀਤ ਚੰਦਨ ਨੂੰ ਸੰਸਾਰਕ ਰਹੱਸਵਾਦ ਦੀ ਅਨੋਖੀ ਸੋਝੀ ਹੈ. ਇਹ ਕਿਸੇ ਹੋਰ ਪੰਜਾਬੀ ਕਵੀ ਨੂੰ ਨਹੀਂ. ਮਾਮੂਲੀ ਲਗਦੀਆਂ ਸ਼ੈਆਂ, ਬਾਤਾਂ ਤੇ ਭਾਵਾਂ ਦੀ ਰੂਹ ਵਿਚ ਉਤਰ ਕੇ ਜਿਵੇਂ ਇਹ ਗ਼ੈਰਮਾਮੂਲੀ ਰੂਹਾਨੀ ਰਹਾ ਨਾਲ਼ ਮਾਮੂਲ ਨਾਲ਼ ਖੇਡਾਂ ਕਰਦਾ ਹੈ, ਮੈਂ ਉਹਦੇ ਵਾਰੇ ਜਾਂਦਾ ਹਾਂ. ਚੰਦਨ ਅਥਾਹ ਸਾਦਗੀ ਦਾ ਕਵੀ ਹੈ.”

ਮਦਨ ਗੋਪਾਲ ਸਿੰਘ

“ਪੰਜਾਬੀ ਕਲਾਸਕੀ ਕਵਿਤਾ ਦੀ ਵਿਰਸਾਤ ਤੇ ਗਾਇਣੁ ਨੇ ਅਮਰਜੀਤ ਚੰਦਨ ਦੀ ਕਵਿਤਾ ਨੂੰ ਅਮੀਰੀ ਬਖ਼ਸ਼ੀ ਹੈ. ਇਹਦੀ ਚੇਤਨਾ ਵਿਸ਼ਵਵਿਆਪੀ ਹੈ. ਇਹ ਉਹ ਰੂਹ ਹੈ, ਜੋ ਇੱਕੋ ਵੇਲੇ ਬੇਘਰ ਵੀ ਹੈ ਤੇ ਜਿਹਦੀਆਂ ਜੜ੍ਹਾਂ ਵੀ ਬੜੀਆਂ ਡੂੰਘੀਆਂ ਹਨ. ਸਿਮਰਤੀਆਂ ਦਾ ਨਿਭਾਅ ਕੋਮਲ ਸੁਰ ਵਾਲ਼ਾ ਹੈ, ਇਸ ਵਿਚ ਕੋਈ ਅੱਤਭਾਵੁਕਤਾ ਨਹੀਂ. ਇਸ ਜ਼ਰਖ਼ੇਜ਼ ਮਿੱਟੀ ਵਿੱਚੋਂ ਚੰਦਨ ਦੀ ਸ਼ਾਇਰੀ ਉਗਮੀ ਹੈ. ਭਾਖਾ, ਹੇਰਵੇ, ਇਕਲਾਪੇ ਤੇ ਬੋਲਦੀ ਚੁੱਪ ਦਾ ਚੋਜ ਇਹਦੀ ਸਾਰੀ ਰਚਨਾ ਵਿਚ ਹੈ.”

ਨਵਤੇਜ ਸਰਨਾ

“ਜਦੋਂ ਕੋਈ ਬਹੁਤ ਸੁਹਣਾ ਲਿਖੇ, ਤਾਂ ਉਹਨੂੰ ਪਿਆਰ ਨਾਲ਼ ਪੁੱਛੀਦਾ ਹੈ: ਤੂੰ ਕਿੱਥੇ ਬੈਠ ਕੇ ਲਿਖਦਾ ਏਂ, ਏਨਾ ਸੁਹਣਾ? – ਮੈਂ ਵੀ ਅਮਰਜੀਤ ਚੰਦਨ ਨੂੰ ਪੜ੍ਹਦਿਆਂ ਅਕਸਰ ਦਿਲ ਹੀ ਦਿਲ ਵਿਚ ਇਹ ਪੁੱਛਦਾ ਰਹਿੰਨਾਂ. ਅਮਰਜੀਤ ਜਿੱਥੇ ਬੈਠ ਕੇ ਲਿਖਦਾ ਏ, ਓਥੋਂ ਇਹ ਸਾਨੂੰ ਦੂਰ-ਦੂਰ ਤਕ ਦਿਖਾ ਦਿੰਦਾ ਹੈ, ਜੋ ਅਸੀਂ ਪਹਿਲਾਂ ਨਹੀਂ ਦੇਖਿਆ ਹੁੰਦਾ.”

ਸੁਰਜੀਤ ਪਾਤਰ

Description

amarjit chandan

f
1942 Amsterdam Ave NY (212) 862-3680 [email protected]

    Free shipping
    for orders over 50%