Description
amarjit chandan
₹250.00
“ਅਮਰਜੀਤ ਚੰਦਨ ਨੂੰ ਸੰਸਾਰਕ ਰਹੱਸਵਾਦ ਦੀ ਅਨੋਖੀ ਸੋਝੀ ਹੈ। ਇਹ ਕਿਸੇ ਹੋਰ ਪੰਜਾਬੀ ਕਵੀ ਨੂੰ ਨਹੀਂ। ਮਾਮੂਲੀ ਲਗਦੀਆਂ ਸ਼ੈਆਂ, ਬਾਤਾਂ ਤੇ ਭਾਵਨਾਵਾਂ ਦੀ ਰੂਹ ਵਿਚ ਉਤਰ ਕੇ ਜਿਵੇਂ ਇਹ ਗ਼ੈਰਮਾਮੂਲੀ ਰੂਹਾਨੀ ਰਹਾ ਨਾਲ਼ ਮਾਮੂਲ ਨਾਲ਼ ਖੇਡਾਂ ਕਰਦਾ ਹੈ, ਮੈਂ ਉਹਦੇ ਵਾਰੇ ਜਾਂਦਾ ਹਾਂ। ਚੰਦਨ ਅਥਾਹ ਸਾਦਗੀ ਦਾ ਕਵੀ ਹੈ।”
“ਪੰਜਾਬੀ ਕਲਾਸਕੀ ਕਵਿਤਾ ਦੀ ਵਿਰਾਸਤ ਤੇ ਗਾਇਣੁ ਨੇ ਅਮਰਜੀਤ ਚੰਦਨ ਦੀ ਕਵਿਤਾ ਨੂੰ ਅਮੀਰੀ ਬਖ਼ਸ਼ੀ ਹੈ। ਇਹਦੀ ਚੇਤਨਾ ਵਿਸ਼ਵਵਿਆਪੀ ਹੈ। ਇਹ ਉਹ ਰੂਹ ਹੈ, ਜੋ ਇੱਕੋ ਵੇਲੇ ਬੇਘਰ ਵੀ ਹੈ ਤੇ ਜਿਹਦੀਆਂ ਜੜ੍ਹਾਂ ਵੀ ਬੜੀਆਂ ਡੂੰਘੀਆਂ ਹਨ। ਸਿਮਰਤੀਆਂ ਦਾ ਨਿਭਾਅ ਕੋਮਲ ਸੁਰ ਵਾਲ਼ਾ ਹੈ, ਇਸ ਵਿਚ ਕੋਈ ਅੱਤਭਾਵੁਕਤਾ ਨਹੀਂ। ਇਸ ਜ਼ਰਖ਼ੇਜ਼ ਮਿੱਟੀ ਵਿੱਚੋਂ ਚੰਦਨ ਦੀ ਸ਼ਾਇਰੀ ਉਗਮੀ ਹੈ। ਭਾਖਾ, ਹੇਰਵੇ, ਇਕਲਾਪੇ ਤੇ ਬੋਲਦੀ ਚੁੱਪ ਦਾ ਚੋਜ ਇਹਦੀ ਸਾਰੀ ਰਚਨਾ ਵਿਚ ਹੈ।”
amarjit chandan